ਥਾਣਾ ਨਕੋਦਰ ਦੀ ਪੁਲਿਸ ਵਲੋਂ ਮੋਬਾਇਲ ਫੋਨ ਖੋਹਣ ਵਾਲੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ
ਨਕੋਦਰ(ਸੁਸ਼ੀਲ ਸ਼ਰਮਾ):- ਸ੍ਰੀ ਹਰਕਮਲਪ੍ਰੀਤ ਸਿੰਘ ਖਖ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐੱਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਬਲਜਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਵਿਅਕਤੀ ਪਾਸੋਂ ਮੋਬਾਇਲ ਫੋਨ ਖੋਹਣ ਵਾਲੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਰਮਨ ਮਹਿਤਾ ਪੁੱਤਰ ਬਿਹਾਰੀ ਮਹਿਤਾ ਵਾਸੀ ਚੰਦਰਾਈ ਥਾਣਾ ਦਮਦਾ ਜਿਲਾ ਪੂਰਨੀਆ ਬਿਹਾਰ ਹਾਲ ਵਾਸੀ ਚੂਹੜ ਥਾਣਾ ਸਦਰ ਨਕੋਦਰ ਨੇ ASI ਰਾਜਿੰਦਰ ਕੁਮਾਰ, ਚੌਂਕੀ ਉਂਗੀ ਪਾਸ ਇਤਲਾਹ ਦਿੱਤੀ ਸੀ ਕਿ ਮਿਤੀ 03/11/2024 ਨੂੰ ਉਹ ਵਕਤ ਕੀਬ 10 ਵਜੇ ਰਾਤ ਉਹ ਆਪਣੇ ਘਰ ਤੋਂ ਬਾਹਰ ਗਲੀ ਵਿੱਚ ਆ ਕੇ ਆਪਣੇ ਮੋਬਾਇਲ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਉਸਦੇ ਪਾਸ ਗੁਰਪ੍ਰੀਤ ਸਿੰਘ ਉਰਫ ਦਾਤਰ ਪੁੱਤਰ ਧਰਮਪਾਲ ਵਾਸੀ ਪਿੰਡ ਚੂਹੜ ਥਾਣਾ ਸਦਰ ਨਕੋਦਰ, ਸਨੀ ਪੁੱਤਰ ਜਸਵਿੰਦਰ ਪਾਲ ਵਾਸੀ ਪਿੰਡ ਚੂਹੜ ਥਾਣਾ ਸਦਰ ਨਕੋਦਰ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਕੁਲਦੀਪ ਸਿੰਘ ਵਾਸੀ ਹਰੀ ਕੇ ਜਿਲਾ ਤਰਨਤਾਰਨ ਆਏ। ਜੋ ਉਸਦਾ ਮੋਬਾਇਲ ਫੋਨ ਮਾਰਕਾ Oppo ਰੰਗ ਕ੍ਰੀਮ ਝਪਟ ਕੇ ਮੋਕਾ ਤੋਂ ਭੱਜ ਗਏ। ਜਿਸ ਤੇ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 133 ਮਿਤੀ 06-11-2024 ਅ/ਧ 304,3(5) BNS ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫਤੀਸ਼, ਦੋਸ਼ੀਆ ਗੁਰਪ੍ਰੀਤ ਸਿੰਘ ਉਰਫ ਦਾਤਰ, ਸਨੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਨੂੰ ਮਿਤੀ 06-11-2024 ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। ਜਿਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
भुर्वेसभा घर 133 भिडी 06-11-2024 भ/प 304,3(5) BNS घाटा मरत तवेरत।
ਦੋਸ਼ੀ ਦਾ ਨਾਮ:- 1. ਗੁਰਪ੍ਰੀਤ ਸਿੰਘ ਉਰਫ ਦਾਤਰ ਪੁੱਤਰ ਧਰਮਪਾਲ ਵਾਸੀ ਪਿੰਡ ਚੂਹੜ ਥਾਣਾ ਸਦਰ ਨਕੋਦਰ।
- ਸਨੀ ਪੁੱਤਰ ਜਸਵਿੰਦਰ ਪਾਲ ਵਾਸੀ ਪਿੰਡ ਚੂਹੜ ਥਾਣਾ ਸਦਰ ਨਕੋਦਰ।
- ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਕੁਲਦੀਪ ਸਿੰਘ ਵਾਸੀ ਹਰੀ ਕੇ ਜਿਲਾ ਤਰਨਤਾਰਨ।
ਬ੍ਰਾਮਦਗੀ:- (01 ਮੋਬਾਇਲ ਫੋਨ ਮਾਰਕਾ Oppo