News

ਸੰਤਾਂ ਮਹਾਪੁਰਸ਼ਾਂ ਦੀ ਘਾਲਣਾ ਸਦਕਾ ਹੀ ਸਮਾਜ ਨੂੰ ਮਿਲ ਰਹੀ ਹੈ ਰੂਹ ਦੀ ਖੁਸ਼ੀ – ਪਵਨ ਟੀਨੂੰ

ਸੂਸਾ ਮੇਲੇ ‘ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦਿੱਤਾ ਭਰਪੂਰ ਪਿਆਰ ਦਿਤਾ

ਆਪ’ ਦੇ ਉਮੀਦਵਾਰ ਨੂੰ ਪ੍ਰਸਿੱਧ ਸੰਤਾਂ ਮਹਾਂਤਮਾਵਾਂ ਵੱਲੋਂ ਮਿਲਿਆ ਅਸ਼ੀਰਵਾਦ

ਆਮ ਲੋਕਾਂ ਦੀ ਹਕੂਮਤ ਹੁਣ ਵੱਡੇ ਘਰਾਣਿਆਂ ਨੂੰ ਨਹੀਂ ਹੁੰਦੀ ਬਰਦਾਸ਼ਤ – ਗੁਰਚਰਨ ਸਿੰਘ ਚੰਨੀ

ਜਲੰਧਰ(ਸੁਸ਼ੀਲ ਸ਼ਰਮਾ):-ਬੀਤੇ ਦਿਨ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਤਾਂ ਮੰਨ ਅੰਦਰੋਂ ਆਵਾਜ਼ ਆਈ ਕਿ ਅੱਜ ਦਾ ਦਿਨ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਰੱਬੀ ਬੰਦਗੀ ਨੂੰ ਸਮਰਪਤ ਕੀਤਾ ਜਾਏ’, ਉਕਤ ਵਿਚਾਰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰ ਪਵਨ ਟੀਨੂੰ ਵੱਲੋਂ ਗੱਲਬਾਤ ਕਰਦਿਆਂ ਚੋਣਵੇਂ ਪੱਤਰਕਾਰਾਂ ਕੋਲ ਪੇਸ਼ ਕੀਤੇ ਗਏ।

ਪਵਨ ਟੀਨੂੰ ਨੇ ਇਸ ਮੌਕੇ ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸ (ਹੁਸ਼ਿਆਰਪੁਰ) ਵਿਖੇ ਚਲ ਰਹੇ ਸਲਾਨਾ ਮੇਲੇ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇੇਕਿਆ। ਇਸ ਉਪਰੰਤ ਭਾਈ ਸਾਹਿਬ ਸਿੰਘ ਜੀ ਨੇ ਪਵਨ ਟੀਨੂੰ ਨੂੰ ਅਸ਼ੀਰਵਾਦ ਦਿਤਾ। ਇਸ ਮੌਕੇ ਰਾਜਿੰਦਰ ਸਿੰਘ ਮੰਗੀ ਸਲਾਲਾਂ, ਹਰਵਿੰਦਰ ਸਿੰਘ ਗਰੇਵਾਲ ਸਰਪੰਚ ਅਰਜਨਵਾਲ, ਪ੍ਰਮਿੰਦਰ ਸਿੰਘ ਖੁਰਦਪੁਰ ਤੀਰਥ ਕਡਿਆਣਾ, ਜੱਸਾ ਸੰਘਵਾਲ, ਬਿੰਦਰ ਸਲਾਲਾ ਤੇ ਹੋਰ ਬਹੁਤ ਸਾਰੇ ਲੋਕ ਹਾਜਰ ਸਨ। ਇਸ ਮੌਕੇ ਪਵਨ ਟੀਨੂੰ ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾਂ ਦੀ ਘਾਲਣਾ ਸਦਕਾ ਹੀ ਅੱਜ ਸਮਾਜ ਵਿੱਚ ਰੂਹ ਦੀ ਖੁਸ਼ੀ ਬਣੀ ਹੋਈ ਹੈ ਅਤੇ ਸਾਡਾ ਸਮਾਜ ‘ਰਬ ਤੇ ਰੂਹ’ ਦੇ ਰਿਸ਼ਤੇ ਤੋਂ ਕਦੇ ਪਰੇ ਨਹੀਂ ਹਟ ਸਕਦਾ।

ਇਸ ਉਪਰੰਤ ਮੇਲੇ ਵਿੱਚ ਪੁਜੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਆਪ ਦੇ ਉਮੀਦਵਾਰ ਪਵਨ ਟੀਨੂੰ ਦਾ ਨਿੱਘੀ ਅਪਣਤ ਨਾਲ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਪਵਨ ਟੀਨੂੰ ਆਦਮਪੁਰ ਹਲਕੇ ਦੇ 2 ਵਾਰ ਵਿਧਾਇਕ ਰਹਿਣ ਕਾਰਨ ਉਨ੍ਹਾਂ ਨਾਲ ਪੁਰਾਣੀ ਸਾਂਝ ਵੀ ਹੈ। ਇਸ ਤੋਂ ਪਹਿਲਾਂ ਸਵੇਰੇ ਪਵਨ ਟੀਨੂੰ ਸ਼ਹਿਰ ਦੇ ਮਾਡਲ ਟਾਊਨ ਰੋਡ ‘ਤੇ ਡੇਰਾ ਸਤਿਕਰਤਾਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਜਾਰਜ ਸੋਨੀ , ਹਰਜਿੰਦਰ ਸਿੰਘ ਬਸਰਾ, ਗੁਰਚਰਨ ਸਿੰਘ ਚੰਨੀ, ਆਤਮਪ੍ਰਕਾਸ਼ ਸਿੰਘ ਬੱਬਲੂ ਤੇ ਹੋਰ ਸ਼ਖਸ਼ੀਅਤਾਂ ਵੀ ਸਨ।

ਇਸ ਉਪਰੰਤ ਸ਼ਹਿਰ ਦੇ ਹੀ ਗੋਪਾਲ ਨਗਰ ਵਿਖੇ ਡੇਰਾ ਪ੍ਰੀਤਮ ਭਵਨ, ਉਦਾਸੀਨ ਆਸ਼ਰਮ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇੇਕਿਆ ਅਤੇ ਸਵਾਮੀ ਸ਼ਾਂਤਾ ਨੰਦ ਜੀ ਤੋਂ ਅਸ਼ੀਰਵਾਦ ਲਿਆ। ਫਿਰ ਡੇਰਾ ਸਚਖੰਡ ਬੱਲਾਂ ਵਿੱਖੇ ਨਤਮਸਤਕ ਹੋ ਕੇ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ ਅਤੇ ਸੰਗਤਾਂ ਦੇ ਦਰਸ਼ਨ ਵੀ ਕੀਤੇ। ਇਸ ਉਪਰੰਤ ਸ਼ਹਿਰ ਦੇ ਗੁਰਦੁਆਰਾ ਦੀਵਾਨ ਅਸਥਾਨ ਵਿੱਚ ਨਤਮਸਤਕ ਹੋਣ ਉਪ੍ਰੰਤ ਪਿੰਡ ਸੂਸ ਦੇ ਮੇਲੇ ਲਈ ਰਵਾਨਾ ਹੋਏ।

ਇਸ ਮੌਕੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਪੰਜਾਬ ਵਿੱਚ ਬੀਤੇ ਦੌਰ ਵਿੱਚ ਰਾਜ ਕਰਦੇ ਰਹੇ ਕੁਝ ਅਮੀਰ ਘਰਾਣਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਅੱਗੇ ਲਿਆਂਦੇ ਗਏ ਕਿਰਤੀ ਸਮਾਜ ਦੀ ਹਕੂਮਤ ਬ੍ਰਦਾਸ਼ਤ ਨਹੀਂ ਹੋ ਰਹੀ। ਚੰਨੀ ਨੇ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਜਿਨ੍ਹਾਂ ਕੁੱਝ 2 ਸਾਲਾਂ ਦੇ ਆਪਣੇ ਸਮੇਂ ਵਿੱਚ ਕਰ ਦਿਤਾ ਹੈ ਅਜਿਹੇ ਕ੍ਰਾਂਤੀਕਾਰੀ ਫੈਸਲੇ ਲੈਣ ਕਾਰਨ ਇਨ੍ਹਾਂ ਕੁਝ ਵੱਡੇ ਘਰਾਣਿਆਂ ਨੂੰ ਆਪਣੀ ਸਿਆਸਤ ਹੁਣ ਖਤਮ ਹੁੰਦੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਗੁਰਚਰਨ ਸਿੰਘ ਚੰਨੀ ਨੇ ਮਾਨ ਸਰਕਾਰ ਦੀ ਪ੍ਰਾਪਤੀਆਂ ਨੂੰ ਵੀ ਵੇਰਵੇ ਸਹਿਤ ਦੱਸਿਆ।

Leave a Reply

Your email address will not be published. Required fields are marked *