News

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਸ਼ਹੀਦ ਏ ਆਜਮ ਸ. ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ।

ਜਲੰਧਰ (ਸੁਸ਼ੀਲ ਸ਼ਰਮਾ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਸ਼ਹੀਦ ਏ ਆਜਮ ਸ. ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਤੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋ ਬੀ.ਐਮ.ਸੀ ਚੌਂਕ ਵਿਖੇ ਸਥਿਤ ਸ਼ਹੀਦ ਸ ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁਲ ਮਲਾਵਾਂ ਭੇਂਟ ਕੀਤੀਆਂ ਗਈਆਂ ।ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਸ ਬੇਅੰਤ ਸਿੰਘ ਜੀ ਨੇ ਪੰਜਾਬ ਦੀ ਏਕਤਾ ਤੇ ਅਖੰਡਤਾ ਦੀ ਖਾਤਰ ਬਹੁਤ ਵਡੀ ਕੁਰਬਾਨੀ ਦਿਤੀ ਹੈ ਤੇ ਪੰਜਾਬ ਵਿਚ ਸ਼ਾਂਤੀ ਤੇ ਭਾਈਚਾਰਾ ਕਾਇਮ ਰਖਣ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿਤੀ । ਸਾਨੂੰ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰਖਣਾ ਚਾਹੀਦਾ ਹੈ । ਅੱਜ ਵੀ ਸ਼ਹੀਦ ਸ.ਬੇਅੰਤ ਸਿੰਘ ਜੀ ਦਾ ਪਰਿਵਾਰ ਲੋਕਾਂ ਦੀ ਸੇਵਾ ਵਿਚ ਤਤਪਰ ਹੈ ਕਾਂਗਰਸ ਪਾਰਟੀ ਦੇ ਵਖ-ਵਖ ਵਡੇ ਅਹੁਦਿਆਂ ਤੇ ਆਪਣੀ ਸੇਵਾ ਨਿਭਾ ਰਿਹਾ ਹੈ। ਇਸ ਮੌਕੇ ਤੇ ਮਨੋਜ ਕੁਮਾਰ ਮਨੂੰ ਬੜਿੰਗ, ਹਰੀਸ਼ ਢੱਲ, ਵਿਨੋਦ ਖੰਨਾ, ਮਨਮੋਹਨ ਸਿੰਘ ਬਿਲਾ, ਰਾਕੇਸ਼ ਕੁਮਾਰ, ਜਗਜੀਤ ਸਿੰਘ ਜੀਤਾ, ਰਮੇਸ਼ ਗਰੇਵਾਲ, ਨਰੇਸ਼ ਵਰਮਾ, ਬਚਨ ਲਾਲ, ਜਗਦੀਸ਼ ਕੁਮਾਰ ਦਕੋਹਾ, ਚੌਧਰੀ ਸੁਰਿੰਦਰ, ਬੌਬ ਮਲਹੋਤਰਾ ਅਮਨ ਧੰਨੋਵਾਲੀ . ਦੀਪਕ ਟੇਲਾ ਪਵਨ ਜਖੂ, ਅਸ਼ੋਕ ਖੰਨਾ, ਰਵਿੰਦਰ ਚੌਧਰੀ, ਸ਼ੁਦੇਸ਼ ਕੁਮਾਰ, ਮੀਨੂੰ ਬਗਾ, ਰਣਜੀਤ ਕੌਰ ਰਾਣੋ, ਮੁਕੇਸ਼ ਗਰੋਵਰ, ਅਕਸ਼ਵੰਤ ਖੋਸਲਾ ਆਸ਼ਾ ਅਗਰਵਾਲ, ਪਲਵੀ, ਨਰਿੰਦਰ ਪਹਿਲਵਾਲ, ਸ਼ਾਲੂ, ਮਾਸਟਰ ਸ਼ਰੀਫ ਚੰਦ ਬਲਬੀਰ ਕੁਮਾਰ, ਰਾਣਾ ਹਰਸ਼ ਵਰਮਾ ਰਛਪਾਲ ਜਖੂ, ਰਾਕੇਸ਼, ਅਰੁਣ ਕੁਮਾਰ, ਸਤਪਾਲ ਰਾਏ, ਜਸਬੀਰ ਐਂਗਸਲ ਰੋਹਨ ਚਢਾ ਮਜੂਦ ਸਨ

Leave a Reply

Your email address will not be published. Required fields are marked *