ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਰਬੱਤ ਦਾ ਭਲਾ ਮੰਗਦੇ ਹੋਏ ਵਿਸ਼ਾਲ ਲੰਗਰ ਅਤੇ ਛਬੀਲ ਦਾ ਲੰਗਰ ਲਗਾਇਆ
ਜਲੰਧਰ (ਸੁਸ਼ੀਲ ਸ਼ਰਮਾ) ਅੱਜ ਮਿਤੀ 15-7-2023 ਨੂੰ ਪੁਲਿਸ ਲਾਈਨ ਜਲੰਧਰ ਦੇ ਮੇਨ ਗੇਟ ਪਰ ਕਮਿਸ਼ਨਰੇਟ ਪੁਲਿਸ ਦੇ ਪੁਲਿਸ ਅਫਸਰਾਨ ਅਤੇ ਮੁਲਾਜ਼ਮਾਂ ਵੱਲੋਂ ਸਰਬੱਤ ਦਾ ਭਲਾ ਮੰਗਦੇ ਹੋਏ ਵਿਸ਼ਾਲ ਲੰਗਰ ਅਤੇ ਛਬੀਲ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਵੀ ਨਿਸ਼ਕਾਮ ਸੇਵਾ ਕੀਤੀ।
ਇਸ ਮੌਕੇ ਪਰ ਸ੍ਰੀ ਜਗਮੋਹਨ ਸਿੰਘ ਡੀਸੀਪੀ ਸਿਟੀ ਅਤੇ ਸ਼੍ਰੀ ਸੁਖਵਿੰਦਰ ਸਿੰਘ ਏਡੀਸੀਪੀ ਸਥਾਨਕ, ਸ੍ਰੀ ਮਨਵੀਰ ਸਿੰਘ ਬਾਜਵਾ ਏਸੀਪੀ ਸਥਾਨਕ,ਸ੍ਰੀ ਅਨਿਲ ਕੁਮਾਰ ਰਿਜ਼ਰਵ ਇੰਸਪੈਕਟਰ ਅਤੇ ਸ੍ਰੀ ਭੂਸ਼ਣ ਕੁਮਾਰ ਲਾਈਨ ਅਫ਼ਸਰ ਮੌਜੂਦ ਰਹੇ।
